ਸੰਤ ਸੀਚੇਵਾਲ ਦੀ ਅਗਵਾਈ ਹੇਠ ੧੨ ਘੰਟਿਆਂ 'ਚ ੧੨ ਕਿਲੋਮੀਟਰ ਸੜਕਾਂ ਦੇ ਬਰਮਾਂ 'ਤੇ ਪਾਈ ਮਿੱਟੀ ਸੈਦਰਾਣਾ ਸਾਹਿਬ ਤੋਂ ਡੱਲਾ ਸਾਹਿਬ ਤੱਕ ਪਿੰਡਾਂ 'ਚੋਂ ਹੋ ਕੇ ਲੰਘਦੀ ਏ ਸੜਕ ਲੋਕਾਂ ਨੇ ਆਪ ਕੀਤੀ ਸੇਵਾ -ਸਰਕਾਰ ਨੂੰ ਹੋਇਆ ੨੦ ਲੱਖ ਦਾ ਫਾਇਦਾ ਸੁਲਤਾਨਪੁਰ ਲੋਧੀ ੫ ਫਰਵਰੀ ਸੱਟ ਲੱਗੀ ਹੋਣ ਦੇ ਬਾਵਜੂਦ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਲੋਕ ਭਲਾਈ ਦੇ ਕਾਰਜਾਂ 'ਚ ਡਟੇ ਹੋਏ ਹਨ।ਪਿੰਡਾਂ 'ਚੋ ਹੋ ਕੇ ਸੈਦਰਾਣਾ ਸਾਹਿਬ ਤੋਂ ਡੱਲਾ ਤੱਕ ਜਾਣ ਵਾਲੀ ਸੜਕ ਦੇ ਬਰਮਾਂ 'ਤੇ ਮਿੱਟੀ ਪਾਉਣ ਦੀ ਕਾਰ ਸੇਵਾ ਮਹਿਜ ੧੨ ਘੰਟਿਆਂ 'ਚ ਹੀ ਮੁੰਕਮਲ ਹੋ ਗਈ। ਦੇਖਦਿਆ-ਦੇਖਦਿਆਂ ਹੀ ਸੜਕ 'ਤੇ ਮਿੱਟੀ ਪਾਉਣ ਦਾ ਕੰਮ ਸੰਗਤਾਂ ਖਿੱਚਕੇ ਲੈ ਗਈਆਂ ਕਿ ੧੨ ਕਿਲੋਮੀਟਰ ਤੱਕ ਮਿੱਟੀ ਪਾਉਣ ਦਾ ਪਤਾ ਹੀ ਨਾ ਲੱਗਾ।ਸੈਦਰਾਣਾ ਸਾਹਿਬ ਤੋਂ ਡੱਲਾ ਸਾਹਿਬ ਤੱਕ ਸੜਕਾਂ 'ਤੇ ਮਿੱਟੀ ਪਾਉਣ ਬਾਰੇ ਸੰਤ ਗੁਰਮੇਜ਼ ਸਿੰਘ ਨੇ ਸੰਤ ਸੀਚੇਵਾਲ ਜੀ ਨੂੰ ਬੇਨਤੀ ਕੀਤੀ ਸੀ। ਪਿੰਡਾਂ ਵਾਲਿਆਂ ਦੀ ਹੰਗਾਮੀ ਮੀਟਿੰਗ ਸੱਦ ਕੇ ਸੜਕ 'ਤੇ ਮਿੱਟੀ ਪਾਉਣ ਦਾ ਫੈਸਲਾ ਕੀਤਾ ਗਿਆ। ਸੰਤ ਸੀਚੇਵਾਲ ਆਪ ਸੱਟ ਲੱਗੀ ਹੋਣ ਦੇ ਬਾਵਜੂਦ ਮੌਕੇ 'ਤੇ ਪਹੁੰਚੇ ਕੇ ਉਨ੍ਹਾ ਨੇ ੨੦ ਟ੍ਰੈਕਟਰਾਂ ਤੇ ੫ ਜੇ.ਸੀ ਮਸ਼ੀਨਾਂ ਨਾਲ ਕੰਮ ਸ਼ੁਰੂ ਕਰਵਾਇਆ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਸ ਕਾਰ ਸੇਵਾ 'ਚ ਵੱਧ ਚੜ੍ਹਕੇ ਹਿੱਸਾ ਲਿਆ।ਜ਼ਿਕਰਯੋਗ ਹੈ ਕਿ ਗੁਰਦੁਆਰਾ ਸੈਦਰਾਣਾ ਸਾਹਿਬ ੭ਵੀਂ ਪਾਤਸ਼ਾਹੀ ਨਾਲ ਸਬੰਧਤ ਹੈ ਤੇ ਡੱਲਾ ਸਾਹਿਬ ੬ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਹੈ। ਦੋਵੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਆਪਸ 'ਚ ਜੋੜ੍ਹਨ ਵਾਲੀ ਸੜਕ 'ਤੇ ਕਾਫੀ ਆਵਾਜਾਈ ਰਹਿੰਦੀ ਹੈ। ਦੋਵੇਂ ਧਾਰਮਿਕ ਸਥਾਨਾਂ ਦੀ ਇਲਾਕੇ 'ਚ ਬੜੀ ਭਾਰੀ ਮਾਨਤਾ ਹੈ। ਲੋਕ ਨਿਰਮਾਣ ਵਿਭਾਗ ਦੇ ਇੱਕ ਠੇਕੇਦਾਰ ਮੁਤਾਬਿਕ ਸਰਕਾਰੀ ਰੇਟ ਅਨੁਸਾਰ ਇਸ ਸੜਕ 'ਤੇ ਲੱਗਭਗ ੨੦ ਲੱਖ ਦੀ ਮਿੱਟੀ ਪਾਈ ਗਈ ਹੈ। ਇਸ ਮੌਕੇ ਪਿੰਡ ਬਿੱਲੀ ਵੜੈਚ, ਰਾਈਵਾਲ, ਮਾਲਾ, ਛੰਨਾਂ, ਚਾਚੋਵਾਲ, ਮੋਤੀਪੁਰ, ਤਾਸ਼ਪੁਰ, ਡੱਲਾ ਸਾਹਿਬ ਤੇ ਤਲਵੰਡੀ ਮਾਧੋ ਦੀਆਂ ਸੰਗਤਾਂ ਵੱਲੋਂ ਇਸ ਕਾਰ ਸੇਵਾ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ।ਇਸ ਕਾਰ ਸੇਵਾ ਮੰਡ ਇਲਾਕੇ ਦੇ ਸਰੂਪਵਾਲ, ਆਹਲੀ ਕਲਾਂ, ਕਿਲੀਵਾੜਾ ਆਦਿ ਪਿੰਡਾਂ ਦੀਆਂ ਸੰਗਤਾਂ ਵੀ ਇਸ ਕਾਰ ਸੇਵਾ ਵਿੱਚ ਸ਼ਾਮਿਲ ਹੋਈਆਂ।
Sant Seechewal mobilized numberless people (Sangat) round the globe for the voluntary kar sewa of rejuvenation of Guru Nanak Dev Ji’s historic river Kali Bein, 160-km long tributary of the Beas, flowing through Doaba, the fertile central part of Punjab, known as the Granary of India. When Sant Seecyewal began the kar sewa in July 2000, the Kali Bein river was on the verge of death due to worst type of domestic and industrial pollution. Sant Seechewal, with the help of his Sangat, has cleared hyacinth and silt out of the bed of river, restored flow of clean water in it and beautified it with flowers and fruit trees, bathing ghats and bricked roads on its banks, transforming it into a picnic spot where the religious pilgrims, students and tourists from India and abroad come daily in large numbers to have a glimpse of its beauty.